Ajaib Kamal (Oct 5, 1932 - Jan 21, 2011)

ਅਜਾਇਬ ਕਮਲ – ਇੱਕ ਪ੍ਰਯੋਗਵਾਦੀ ਸਾਹਿਤਕਾਰ

ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਜਾਇਬ ਕਮਲ ਜੀ ਦਾ ਜਨਮ 5 ਅਕਤੂਬਰ, 1932 ਨੂੰ ਪਿੰਡ ਡਾਂਡੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਮੈਟਰਿਕ ਨਾਲ ਦੇ ਪਿੰਡ ਬੱਡੋਂ ਦੇ ਖਾਲਸਾ ਹਾਈ ਸਕੂਲ ਤੋਂ ਅਤੇ ਗਰੈਜੂਏਟ ਪੱਧਰ ਦੀ ਸਿੱਖਿਆ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਪ੍ਰਾਪਤ ਕੀਤੀ। ਸਾਹਿਤ ਵਿੱਚ ਉਨ੍ਹਾਂ ਦੀ ਇੰਨ੍ਹੀ ਰੁਚੀ ਸੀ ਕਿ ਕਾਲਜ ਵਿਚ ਪੜ੍ਹਦਿਆਂ ਹੀ ਉਨ੍ਹਾਂ ਨੇ ਸਾਹਿਤ-ਰਚਨਾ ਕਰਨੀ ਆਰੰਭ ਕਰ ਦਿੱਤੀ ਸੀ। ਉਨ੍ਹਾਂ ਨੇ ਕੁਝ ਗ਼ਜ਼ਲਾਂ ਦੀ ਰਚਨਾ ਸਾਲ 1960-62 ਦੇ ਇਰਦ-ਗਿਰਦ ਕੀਤੀ। ਸਾਲ 1968 ਦੇ ਕਰੀਬ ਅਜਾਇਬ ਕਮਲ ਜੀ ਨੇ ਆਪਣੇ ਅਧਿਆਪਨ ਦਾ ਕਾਰਜ ਪੰਜਾਬ ਵਿਚ ਹੀ ਆਰੰਭ ਕੀਤਾ ਅਤੇ ਲਗਾਤਾਰ 9 ਸਾਲ ਆਪਣੇ ਦੇਸ਼ ਵਿਚ ਅਤੇ 31 ਸਾਲ ਕੀਨੀਆ (ਨੈਰੋਬੀ) ਵਿਖੇ ਅਧਿਆਪਨ ਦਾ ਕਾਰਜ ਕੀਤਾ। ਜਿਥੋਂ ਉਹ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਪ੍ਰਿੰਸੀਪਲ ਦੇ ਤੌਰ ‘ਤੇ ਸੇਵਾ-ਮੁਕਤ ਹੋਏ। ਸੇਵਾ-ਮੁਕਤ ਹੋਣ ਉਪਰੰਤ ਉਹ ਵਾਪਸ ਆਪਣੇ ਦੇਸ਼ ਪਰਤ ਆਏ। ਜਿਸ ਸਮੇਂ (1960 ਈ:) ਵਿਚ ਅਜਾਇਬ ਕਮਲ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਉਸ ਸਮੇਂ ਪ੍ਰਗਤੀਵਾਦੀ ਲਹਿਰ, ਜੋ 1940 ਈ: ਤੋਂ ਕੁਝ ਕੁ ਸਮਾਂ ਪਹਿਲਾਂ ਸ਼ੁਰੂ ਹੋਈ ਸੀ, 1960 ਈ: ਤੱਕ ਪਹੁੰਚਦਿਆਂ ਇਸ ਦਾ ਜਲੌਅ ਮੱਠਾ ਪੈ ਚੁੱਕਾ ਸੀ ਅਤੇ ਜੋ ਇਸ ਦਾ ਆਕਰਸ਼ਨ ਮੁੱਢਲੇ ਸਮਿਆਂ ਵਿਚ ਸੀ, ਉਹ ਨਿਰੰਤਰ ਘੱਟ ਰਿਹਾ ਸੀ। ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਜਿਸ ਸੁਪਨੇ ਦੀ ਪੰਜਾਬੀ ਲੇਖਕ ਘਾੜਤ ਕਰ ਰਿਹਾ ਸੀ, ਉਸ ਵਸਤੂ ਸਥਿਤੀ ਵਿਚ ਉਹ ਜੀਵਨ ਨਿਰਬਾਹ ਨਹੀਂ ਸੀ ਕਰਦਾ। ਕਲਪਨਾ ਦੀ ਚੀਜ਼ ਹੋਣ ਕਰਕੇ ਉਹ ਮਨੋਬਾਹਰਾ ਲੱਗਦਾ ਸੀ। ਕੁਝ ਆਲੋਚਕਾਂ ਨੇ ਇਸ ਨੂੰ ਅੰਮ੍ਰਿਤਾ-ਮੋਹਨ ਸਿੰਘ ਪਰੰਪਰਾ ਅਤੇ ਪ੍ਰਗਤੀਵਾਦੀ ਚਿੰਤਨ ਦਾ ਵਿਘਠਨ ਵੀ ਕਿਹਾ ਹੈ। ਇਸ ਵਿਘਠਨ ਦੇ ਸਮੇਂ ਵਿਚ ਜਿਹੜੇ ਲੇਖਕਾਂ ਦੁਆਰਾ ਪ੍ਰਯੋਗਵਾਦੀ ਲਹਿਰ ਦਾ ਉਦਭਵ ਹੁੰਦਾ ਹੈ, ਇਸ ਲਹਿਰ ਵਿਚ ਡਾ: ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਸੋਹਣ ਸਿੰਘ ਮੀਸ਼ਾ, ਡਾ: ਜਗਤਾਰ, ਸੁਖਪਾਲਵੀਰ ਸਿੰਘ ਹਸਰਤ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਉਸ ਸਮੇਂ ਦੇ ਅਨੇਕਾਂ ਹੋਰ ਲੇਖਕ ਵੀ ਇਸ ਲਹਿਰ ਵਿਚ ਸ਼ਾਮਿਲ ਸਨ ਜਿਨ੍ਹਾਂ ਵਿਚ ਡਾ: ਹਰਿਭਜਨ ਸਿੰਘ, ਡਾ: ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ, ਸਤੀ ਕੁਮਾਰ, ਸੁਰਜੀਤ ਸਿੰਘ ਸੇਠੀ ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਇਨ੍ਹਾਂ ਲੇਖਕਾਂ ਨੇ ਪ੍ਰਯੋਗਵਾਦੀ ਲਹਿਰ ਨੂੰ ਅਪਣਾਇਆ, ਪਰ ਜ਼ਿਆਦਾ ਦੇਰ ਇਸ ਲਹਿਰ ਨਾਲ ਨਾ ਜੁੜੇ ਰਹੇ, ਕੁਝ ਇਕ ਰਚਨਾਵਾਂ ਦੀ ਸਿਰਜਣਾ ਕਰਕੇ ਹੀ ਇਸ ਧਾਰਾ ਤੋਂ ਅਲਹਿਦਾ ਹੋ ਗਏ। ਇਨ੍ਹਾਂ ਸਾਰੇ ਸਾਹਿਤਕਾਰਾਂ ਵਿਚੋਂ ਅਜਾਇਬ ਕਮਲ ਜੀ ਹੀ ਇਕ ਅਜਿਹੇ ਸਾਹਿਤਕਾਰ ਸਨ ਜਿਨ੍ਹਾਂ ਨੇ ਪ੍ਰਯੋਗਵਾਦੀ ਧਾਰਾ ਨੂੰ ਆਪਣੀ ਦੇਹੀ ਵਿਚ ਇਸ ਤਰ੍ਹਾਂ ਰਮਾਇਆ ਕਿ ਉਹ ਸਾਰੀ ਉਮਰ ਲਈ ਹੀ ਇਕ ਸਾਧਕ ਦੀ ਤਰ੍ਹਾਂ ਪ੍ਰਯੋਗਵਾਦ ਨੂੰ ਸਮਰਪਿਤ ਹੋ ਗਏ।

ਅਜਾਇਬ ਕਮਲ ਜੀ ਦੀ ਰਚਨਾਤਮਿਕ ਸਾਧਨਾ 1962 ਈ: ਤੋਂ 2010 ਈ: ਤੱਕ ਦੀ ਹੈ। ਇਨ੍ਹਾਂ ਪੰਜਾਹ ਸਾਲਾਂ ਵਿਚ ਉਨ੍ਹਾਂ  ਨੇ ਲਗਭਗ ਚਾਰ ਦਰਜਨ ਪੁਸਤਕਾਂ ਦੀ ਰਚਨਾ ਕੀਤੀ । ਏਨੀ ਵੱਡੀ ਗਿਣਤੀ ਵਿਚ ਲਿਖਣ ਵਾਲਾ ਸਾਹਿਤਕਾਰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੀਆਂ ਪੁਸਤਕਾਂ ਦੀ ਸਮੱਗਰੀ ਅਤੇ ਦਿੱਖ ਦੇਖ ਕੇ ਉਸ ਦੇ ਸਾਹਿਤ- ਧਰਮੀ ਹੋਣ ਬਾਰੇ ਵਿਸ਼ਵਾਸ ਪਰਪੱਕ ਹੁੰਦਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਆਪਣੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਵੱਲ ਵਿਸ਼ੇਸ਼ ਤਵੱਕੋ ਵਿਖਾਈ ਹੈ। ਇਹ ਸਤਰਾਂ ਲਿਖਦਿਆਂ ਮੱਧਕਾਲ ਦੇ ਪ੍ਰਸਿੱਧ ਕਿੱਸਾਕਾਰ ਅਹਿਮਦ ਯਾਰ ਦੀਆਂ ਕਾਵਿ-ਸਤਰਾਂ ਯਾਦ ਆਉਂਦੀਆਂ ਹਨ:

ਜਿਤਨੇ ਕਿੱਸੇ ਅਤੇ ਕਿਤਾਬਾਂ ਉਮਰ ਸਾਰੀ ਮੈਂ ਜੋੜੇ
ਗਿਣਨ ਲਗਾਂ ਤਾਂ ਯਾਦ ਨਾ ਆਵਣ ਜੋ ਦੱਸਾਂ ਸੋ ਥੋੜੇ
ਮੈਂ ਕਿੱਸੇ ਲਿਖਦਿਆਂ ਵਰ੍ਹੇਪੰਜਾਹ ਸੱਠ
ਆਪਣੀ ਉਮਰ ਲੰਘਾਈ।

ਅਜਾਇਬ ਕਮਲ ਜੀ ਨੇ ਆਪਣੀ ਕਾਵਿ-ਸਿਰਜਣਾ ਦਾ ਆਰੰਭ ਤਾਸ਼ ਦੇ ਪੱਤੇ (ਕਾਵਿ ਸੰਗ੍ਰਹਿ) ਨਾਲ ਕੀਤਾ। ਉਨ੍ਹਾਂ ਤੋਂ ਬਾਅਦ ਦੋ ਮਹਾਂਕਾਵਿ ਧਰਤੀਨਾਮਾ, ਸੂਰਜਨਾਮਾ ਦੀ ਰਚਨਾ ਕੀਤੀ। ਇਨ੍ਹਾਂ ਰਚਨਾਵਾਂ ਵਿਚ ਉਸ ਨੇ ਇਤਿਹਾਸਕ ਅਤੇ ਮਿਥਿਹਾਸਕ ਹਵਾਲਿਆਂ ਦੀ ਪੁਨਰ-ਸੁਰਜੀਤੀ ਰਾਹੀਂ ਆਧੁਨਿਕ ਮਨੁੱਖ ਦੀ ਹੋਣੀ ਨੂੰ ਸਮਝਣ ਦਾ ਯਤਨ ਕੀਤਾ। ਉਨ੍ਹਾਂ ਨੇ ਪੰਦਰਾਂ ਕਾਵਿ-ਨਾਟਕ ਚਾਣੱਕ ਅੰਨ੍ਹੇ ਹਨ, ਹਥੇਲੀ ਤੇ ਉੱਗਿਆ ਸ਼ਹਿਰ, ਦਾੜ੍ਹੀ ਵਾਲਾ ਘੋੜਾ, ਉਰਫ਼ ਉੱਨੀ ਸੌ ਨੜਿੱਨਵੇਂ, ਲੰਙੜਾ ਆਸਮਾਨ, ਧੂਮਕੇਤ, ਇਕ ਛਾਤੀ ਵਾਲੀ ਔਰਤ, ਹਿਜੜੇ, ਨਾਟਕ ਵਿਚਲਾ ਸ਼ੈਤਾਨ, ਊਠਾਂ ਵਰਗੇ ਆਦਮੀ, ਕਲਕੀ ਅਵਤਾਰ, ਸੂਤਰਧਾਰ ਬੋਲਦਾ ਹੈ ਅਤੇ ਤਿੰਨ ਮਹਾਕਾਵਿ-ਨਾਟਕ ਬਘਿਆੜ ਐਨਕਾਂ, ਦਸਤਾਨਿਆਂ ਵਰਗੇ ਹੱਥ ਅਤੇ ਮੰਟੋ ਮਰਿਆ ਨਹੀਂ, ਦੀ ਰਚਨਾ ਕੀਤੀ। ਭਾਵੇਂ ਇਨ੍ਹਾਂ ਕਾਵਿ-ਨਾਟਕਾਂ ਦੀ ਸਿਰਜਣਾ ਪ੍ਰਯੋਗਵਾਦੀ ਧਾਰਾ ਦੇ ਅੰਤਰਗਤ ਆਉਂਦੀ ਹੈ ਪਰ ਉਨ੍ਹਾਂ  ਦੀ ਅਚੇਤ ਮਾਨਸਿਕਤਾ ਉੱਤੇ ਐਬਸਰਡਵਾਦੀ ਧਾਰਾ ਦਾ ਵੀ ਗਹਿਰਾ ਅਸਰ ਦਿਖਾਈ ਦਿੰਦਾ ਹੈ। ਇਨ੍ਹਾਂ ਕਾਵਿ-ਨਾਟਕਾਂ ਵਿਚ ਵਿਸ਼ਵ ਪੱਧਰ ਦੇ ਦਾਰਸ਼ਨਿਕ ਗਿਆਨ ਦੇ ਸੂਤਰਾਂ ਰਾਹੀਂ ਉਹ ਪੰਜਾਬੀ ਮਨੁੱਖ ਦੀ ਜੀਵਨ ਜਾਚ ਨੂੰ ਸਮਝਣ ਦਾ ਯਤਨ ਕਰਦੇ ਹਨ। ਅਜਾਇਬ ਕਮਲ ਨੇ ਇਨ੍ਹਾਂ ਕਾਵਿ-ਨਾਟਕਾਂ ਰਾਹੀਂ ਵਿਧਾ ਵਿਚ ਨਵੇਂ ਅਤੇ ਨਿਵੇਕਲੇ ਪ੍ਰਯੋਗ ਕੀਤੇ ਹਨ।

ਨੌਂ ਕਾਵਿ-ਸੰਗ੍ਰਿਹਆਂ, ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ੰਬਰ ਨਹੀਂ, ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ, ਸ਼ਬਦ ਨੰਗੇ ਹਨ, ਰੇਤਲੇ ਸ਼ੀਸ਼ੇ, ਰੋਜ਼ਨਾਮਚੇ ਦਾ ਸਫ਼ਰ, ਗਲੋਬਲ ਯੁੱਗ ਦੇ ਬੋਧ ਬਿਰਖ਼ ਥੱਲੇ, ਦੇ ਨਾਲ-ਨਾਲ ਸਰਾਪੇ ਸਮਿਆਂ ਦੇ ਪੈਗ਼ੰਬਰ ਦੀ ਰਚਨਾ ਵੀ ਕੀਤੀ ਹੈ ਜਿਸ ਵਿਚ ਉਸ ਨੇ ਤਿੰਨ ਦਰਜਨ ਦੇ ਕਰੀਬ ਮਹਾਂਪੁਰਖਾਂ ਦੇ ਜੀਵਨ ਨੂੰ ਆਧਾਰ ਬਣਾ ਕੇ ਕਾਵਿ-ਰੇਖਾ ਚਿੱਤਰਾਂ ਦੀ ਸਿਰਜਣਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਬਾਰੇ ਉਹ ਲਿਖਦਾ ਹੈ:

ਉਹ ਅਜਿਹਾ ਏਕਾ ਸੀ ਜਿਸਦਾ ਵਜੂਦ ਜ਼ਮੀਨ ਉਤੇ
ਅਸਮਾਨ ਬਣ ਕੇ ਫੈਲਿਆ ਹੋਇਆ ਸੀ
ਉਹ ਅਜਿਹਾ ਸ਼ਬਦ ਸੀ ਜਿਸਦੇ ਤੇਜੱਸਵੀ ਚਿਹਰੇ ਤੇ
ਅਨੇਕ ਚੰਦ ਸੂਰ ਝੁਕੇ ਪਏ ਸੀ
ਉਹ ਅਜਿਹਾ ਅੱਖਰ ਸੀ ਜਿਸ ਦੀਆਂ ਤੈਹਾਂ ਵਿਚ
ਅਨੇਕਾਂ ਵੇਦ ਕਤੇਬ ਲੁਕੇ ਪਏ ਸੀ

ਜਿਥੇ ਅਜਾਇਬ ਕਮਲ ਜੀ ਨੇ ਕੁਝ ਮਿੰਨੀ ਕਵਿਤਾਵਾਂ ਦੀ ਰਚਨਾ ਕੀਤੀ, ਉਥੇ ਇਕ ਦਰਜਨ ਦੇ ਕਰੀਬ ਲੰਮੀਆਂ ਕਵਿਤਾਵਾਂ ਦੀ ਸਿਰਜਣਾ ਦੇ ਨਾਲ-ਨਾਲ ਦੋ ਗ਼ਜ਼ਲ ਸੰਗ੍ਰਹਿ ‘ਸ਼ੀਸ਼ਿਆਂ ਦਾ ਸ਼ਹਿਰ’ ਅਤੇ ‘ਟੁਕੜੇ-ਟੁਕੜੇ ਸੂਰਜ’ ਦੀ ਰਚਨਾ ਵੀ ਕੀਤੀ। ਅਜਾਇਬ ਕਮਲ ਜੀ ਦੀ ਕਵਿਤਾ ਬੀਜ ਤੋਂ ਬ੍ਰਹਿਮੰਡ ਅਤੇ ਸਵੈ ਤੋਂ ਸੰਸਾਰ ਤਕ ਦਾ ਸਫ਼ਰ ਹੈ। ਉਹ ਵਰਤਮਾਨ ਦੇ ਪੂਰਕ ਨਹੀਂ ਬਲਕਿ ਨਿਰੰਤਰ ਵਿਦਰੋਹੀ ਕਵੀ ਦੇ ਤੌਰ ‘ਤੇ ਵਿਚਰਨ ਵਾਲੇ ਇਕ ਕਵੀ ਸਨ। ਉਨ੍ਹਾਂ  ਲਈ ਕਵਿਤਾ ਇਕੱਲੇ ਦਿਲ ਦੀ ਆਵਾਜ਼ ਨਹੀਂ, ਬਲਕਿ ਦਿਮਾਗ਼ ਵਿਚੋਂ ਉਪਜਣ ਵਾਲੀ ਰਚਨਾ ਸੀ। ਉਹ ਉੇਸ ਨੂੰ ਕਵੀ ਦੀ ਸਮੁੱਚੀ ਹੋਂਦ ਦੀ ਊਰਜਾ ਮੰਨਦੇ ਸਨ। ਉਹ ਮਨੁੱਖ ਤੇ ਮਾਨਵਤਾ ਦੇ ਉਜਲੇ ਭਵਿੱਖ ਵਿਚ ਦ੍ਰਿੜ ਵਿਸ਼ਵਾਸ ਵੀ ਰੱਖਦੇ ਸਨ।

ਅਜੋਕੇ ਸਮਿਆਂ ਵਿਚ ਵਿਚਰਦਿਆਂ ਹੋਇਆਂ ਉਹ ਮਨੁੱਖ ਦੀ ਸਥਿਤੀ ਨੂੰ ਬਹੁਤ ਸਾਰੇ ਸੰਕਟਾਂ ਤੋਂ ਵਾਚਦੇ ਸਨ। ਇਸ ਦਾ ਇਕ ਮੁੱਖ ਕਾਰਨ ਇਹ ਪ੍ਰਤੀਤ ਹੁੰਦਾ ਹੈ ਕਿ ਅੱਜ ਦੇ ਸਮੇਂ ਵਿਚ ਸੁਹਿਰਦਤਾ ਦਾ ਕਾਲ ਪਿਆ ਹੋਇਆ ਹੈ। ਇਕ ਕਵੀ ਦੇ ਤੌਰ ‘ਤੇ ਉਹ ਰਾਜਸੀ, ਧਾਰਮਿਕ, ਸਮਾਜਿਕ ਅਤੇ ਜੀਵਨ ਦੇ ਹੋਰ ਅਨੇਕਾਂ ਮੁੱਲਾਂ ਵਿਚ ਜਿਸ ਪ੍ਰਕਾਰ ਦੀ ਮਨੁੱਖ ਦੀ ਜ਼ਿੰਮੇਵਾਰੀ ਦੀ ਆਸ ਰੱਖਦੇ ਸੀ ਉਹ ਉਨ੍ਹਾਂ ਨੂੰ ਨਜ਼ਰ ਨਹੀਂ ਸੀ ਆਉਂਦੀ। ਭਰੇ ਹੋਏ ਇਸ ਸੰਸਾਰ ਵਿਚ ਉਨ੍ਹਾਂ  ਨੂੰ ਬਹੁਤ ਸਾਰੀਆਂ ਕਮੀਆਂ, ਘਾਟਾਂ ਅਤੇ ਥੁੜਾਂ ਨਜ਼ਰ ਆਉਂਦੀਆਂ ਸਨ। ਉਨ੍ਹਾਂ ਇਨ੍ਹਾਂ ਕਮੀਆਂ-ਪੇਸ਼ੀਆਂ ਨੂੰ ਆਪਣੀਆਂ ਰਚਨਾਵਾਂ ਵਿਚ ਇੰਜ ਪੇਸ਼ ਕੀਤਾ:

ਸਿਰਾਂ ਤੋਂ ਸੱਚ ਨਾਂ ਦੀ ਦਸਤਾਰ ਗ਼ਾਇਬ ਹੈ
ਜਬਰ ਦੇ ਨਾਲ ਜੋ ਲੜਦੀ ਸੀ ਉਹ ਤਲਵਾਰ ਗ਼ਾਇਬ ਹੈ
ਢਹੇ ਚੁਲ੍ਹੇ ਫਟੇ ਵਿਹੜੇ, ਘਰਾਂ ਦੇ ਹੋ ਗਏ ਟੁੱਕੜੇ
ਜਿਸ ਦੇ ਵਿਚ ਪਿਆਰ ਤੇ ਸਤਿਕਾਰ ਸੀ ਪਰਿਵਾਰ ਗ਼ਾਇਬ ਹੈ
ਅਜੇ ਤੀਕਰ ਵੀ ਉਹ ਬੇਗ਼ਮਪੁਰਾ ਲੱਭਾ ਨਹੀਂ ਸਾਨੂੰ
ਅਜੇ ਤਕ ਸੁਪਨਿਆਂ ਦਾ ਸਿਰਜਿਆ ਸੰਸਾਰ ਗ਼ਾਇਬ ਹੈ।

ਇਸ ਤੋਂ ਇਲਾਵਾ ਗਲਪ ਅਤੇ ਆਲੋਚਨਾ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਕੁਝ ਮਹੱਤਵਪੂਰਨ ਰਚਨਾਵਾਂ ਦੀ ਸਿਰਜਣਾ ਕੀਤੀ। ਅਜਾਇਬ ਕਮਲ ਦੀ ਰਚਨਾਤਮਿਕਤਾ ਦਾ ਪ੍ਰਵਾਹ ਉਸ ਪਹਾੜੀ ਨਦੀ ਦੇ ਵੇਗ ਵਰਗਾ ਹੈ ਜੋ ਆਪਣੇ ਤੀਬਰ ਵਹਾਅ ਵਿਚ ਮੈਦਾਨਾਂ ਵੱਲ ਨੂੰ ਛਲਾਂਗਾਂ ਮਾਰਦੀ ਆਉਂਦੀ ਹੈ। ਪੰਜਾਬੀ ਸਾਹਿਤ ਦੇ ਨਾਲ-ਨਾਲ ਉਨ੍ਹਾਂ ਨੇ ਅੰਗਰੇਜ਼ੀ ਜ਼ੁਬਾਨ ਵਿਚ ਵੀ ਇਕ ਨਾਵਲ ਅਤੇ ਚਾਰ ਕਾਵਿ-ਸੰਗ੍ਰਹਿਆਂ ਦੀ ਰਚਨਾ ਕੀਤੀ। ਸੋ, ਇਸ ਤਰ੍ਹਾਂ ਨਾਲ ਉਹ ਪੰਜਾਬੀ ਦਾ ਇਕ ਸ੍ਰੇਸ਼ਟ, ਸਰਬਾਂਗੀ ਅਤੇ ਬਹੁ-ਭਾਸ਼ਾਈ ਸਾਹਿਤਕਾਰ ਸੀ। ਉਸ ਦੀ ਸਿਰਜਣਾ ਦਾ ਪੰਜਾਬੀ ਆਲੋਚਕਾਂ ਨੇ ਉਹ ਮੁੱਲ ਨਹੀਂ ਪਾਇਆ ਜੋ ਪਾਉਣਾ ਚਾਹੀਦਾ ਸੀ। ਭਾਵੇਂ ਸਰੀਰਕ ਤੌਰ ਤੇ ਅਜਾਇਬ ਕਮਲ 21 ਜਨਵਰੀ 2011 ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਮਾਜ ਨੂੰ ਹਮੇਸ਼ਾ ਹੀ ਚੰਗੇਰੇ ਸਮਾਜ ਵਿਚ ਤਬਦੀਲ ਹੋਣ ਲਈ ਪ੍ਰੇਰਦੀਆਂ ਅਤੇ ਯੋਗਦਾਨ ਪਾਉਂਦੀਆਂ ਰਹਿਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਖੋਜ ਦੇ ਪੱਧਰ ‘ਤੇ ਵਿਚਾਰਿਆ ਗਿਆ ਹੈ। ਉਰਦੂ ਦੇ ਪ੍ਰਸਿੱਧ ਕਵੀ ਜ਼ੌਕ ਦਾ ਸ਼ਿਅਰ ਯਾਦ ਆ ਰਿਹਾ ਹੈ:

ਕਹਿਤੇ ਹੈਂ ਆਜ ”ਜ਼ੌਕ” ਜਹਾਂ ਸੇ ਗੁਜ਼ਰ ਗਯਾ
ਕਿਆ ਖ਼ੂਬ ਆਦਮੀ ਥਾ ਖ਼ੁਦਾ ਮਗ਼ਫ਼ਰਤ ਕਰੇ।

ਪੇਸ਼ਕਸ਼: ਕੁਲਜੀਤ ਸਿੰਘ ਜੰਜੂਆ
ਫੋਨ: 416.473.7283

 

Nadeem Parmar

Kulwant Singh Parmar, a renowned poet, was born on June 9, 1936, Chuck 138 in Lyallpur, Punjab (now in Pakistan). His ancestors moved back to their original village Panchhat, Distt. Kapurthalla, Punjab after the partition. He uses “Nadeem” as his pen name which means “friend” in Persian. He holds a Bachelor of Arts, Bachelor of Teaching from Punjab University and a diploma from the London Board of Education (L.B.E.) and a  P.Eng.  from Lancaster.  He moved to UK in 1964 however finally settled  in Vancuover, Canada in 1970. Nadeem worked various jobs before joining CN/CP Telecommunications as a communication engineer however he always kept his innerself firmly aligned to the rich cultural heritage of Punjabi culture. He now writes full time in Punjabi, Urdu and English. Currently, he lives in Burnaby, BC, and travels extensively to give readings and presentations. Some of his writings has been used as song lyrics by famous Indian Ghazal singers such as Jagjit Singh, Jaswinder, Shashi Virk.

PUBLICATIONS:
Shafq-e-Gulrung. Chetna Parkashan Punjabi Bhawan Ludhiana Pb. India, 2009
Sponsorship. Chetna Parkashan Punjabi Bhawan Ludhiana Pb. India, 2009
Ghazal di Viakern. Chetna Parkashan Ludhiana, 2007
Payshi (Novel). Chetna Parkashan Ludhiana, 2006
Nadeem (punjabi ghazals 1990- 2005). Chetna Parkashan Ludhiana, 2005
Inder Jll (Novel). Nuv Yug Press (New Delhi), 2004
Isharia Say Pahlay ( Urdu Ghazals). Imroz Kutub Malerkotla, 2003
Bindoo Toon Oray (Punjabi ghazals). Nuvyug publication delhi, 2001
Lala-e-Bayzar (Urdu Ghazals). Media International, 1995
Ruphalee Chan (Punjabi Ghazals). National Bookshop (Delhi), 1995.
Chittee Mowt (Novel). Nuv Yug Press (New Delhi), 1995
Nimritta (Children poems). Co-op. publication Ludhiana, 1995
Nadeem (Urdu Ghazals). Media International Delhi, 1993
AWARDS:
Iqbal Arpan Memorial Award for Punjabi Lakhari Sabha (Calgary), 2008Shortlisted (1st runner-up), Ghalib Academy, Delhi, India for Nadeem, 1994.
Share